Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388296
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 4 (Introduction to MS-Word)

ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਡਾਕੂਮੈਂਟ ਪ੍ਰਿੰਟ ਕਰਨ ਦੇ ਸਟੈੱਪ ਦੱਸੋ।
  2. ਉੱਤਰ:- ਡਾਕੂਮੈਂਟ ਨੂੰ ਪ੍ਰਿੰਟ ਕਰਨ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਕੀਬੋਰਡ ਤੋਂ Ctrl+P ਕੀਅਜ਼ ਨੂੰ ਦਬਾਓ ਜਾਂ ਫਾਈਲ → ਪ੍ਰਿੰਟ ਮੀਨੂੰ ਕਮਾਂਡ ਉੱਤੇ ਕਲਿੱਕ ਕਰੋ।
    2. ਪ੍ਰਿੰਟ ਡਾਇਲਾਗ ਬਾਕਸ ਖੁੱਲ੍ਹੇਗਾ।
    3. ਪ੍ਰਿੰਟ ਰੇਂਜ - ਇਸ ਖੇਤਰ ਤੋਂ ਲੋੜੀਂਦੇ ਪੇਜ ਨਿਰਧਾਰਿਤ ਕਰੋ।
      1. ਸਾਰੇ ਪੇਜ ਪ੍ਰਿੰਟ ਕਰਨ ਲਈ ਆਪਸ਼ਨ All ਉੱਤੇ ਕਲਿੱਕ ਕਰੋ।
      2. ਵਰਤਮਾਨ ਪੇਜ ਪ੍ਰਿੰਟ ਕਰਨ ਲਈ ਆਪਸ਼ਨ Current Page ਉੱਤੇ ਕਲਿੱਕ ਕਰੋ।
      3. ਸਿਰਫ ਚੁਣੇ ਹੋਏ ਖੇਤਰ ਨੂੰ ਪ੍ਰਿੰਟ ਕਰਨ ਲਈ ਆਪਸ਼ਨ Selection ਉੱਤੇ ਕਲਿੱਕ ਕਰੋ।
      4. ਆਪਣੀ ਜ਼ਰੂਰਤ ਦੇ ਪੇਜਾਂ ਨੂੰ ਪ੍ਰਿੰਟ ਕਰਵਾਉਣ ਲਈ ਆਪਸ਼ਨ Pages ਵਾਲੇ ਖਾਨੇ ਵਿੱਚ ਪੇਜ ਨੰਬਰਾਂ ਦੀ ਰੇਂਜ ਟਾਈਪ ਕਰੋ।
    4. ਕਾਪੀਜ਼ - ਇਸ ਖੇਤਰ ਤੋਂ ਡਾਕੂਮੈਂਟ ਦੇ ਪੇਜਾਂ ਦੀ ਕਾਪੀਆਂ ਦੀ ਸੰਖਿਆ ਨਿਰਧਾਰਿਤ ਕਰੋ। ਜੇਕਰ ਤੁਸੀਂ 2 ਕਾਪੀਆ ਪ੍ਰਿੰਟ ਕਰਨਾ ਚਾਹੁੰਦੇ ਹੋ ਤਾਂ ਬਾਕਸ ਵਿੱਚ 2 ਟਾਈਪ ਕਰੋ।
    5. OK ਬਟਨ ਉੱਤੇ ਕਲਿੱਕ ਕਰੋ।
  3. ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿੱਚ ਅੰਤਰ ਸਪੱਸ਼ਟ ਕਰੋ।
  4. ਉੱਤਰ:- ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਪ੍ਰਿੰਟ (Print)ਪ੍ਰਿੰਟ ਪ੍ਰੀਵਿਊ (Print Preview)
    1. ਪ੍ਰਿੰਟ ਕਮਾਂਡ ਦੀ ਵਰਤੋਂ ਕਰਕੇ ਡਾਕੂਮੈਂਟ ਨੂੰ ਕਾਗਜ਼ ਉੱਤੇ ਛਾਪਿਆ ਜਾ ਸਕਦਾ ਹੈ। 1. ਪ੍ਰਿੰਟ ਪ੍ਰੀਵਿਊ ਕਮਾਂਡ ਦੀ ਮਦਦ ਨਾਲ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਇਹ ਦੇਖਿਆ ਜਾ ਸਕਦਾ ਹੈ ਕਿ ਡਾਕੂਮੈਂਟ ਕਿਹੋ ਜਿਹਾ ਪ੍ਰਿੰਟ ਹੋਵੇਗਾ।
    2. ਪ੍ਰਿੰਟ ਕਮਾਂਡ ਚਲਾਉਣ ਲਈ File → Print ਮੀਨੂੰ ਉੱਤੇ ਕਲਿੱਕ ਕਰੋ। 2. ਪ੍ਰਿੰਟ ਪ੍ਰੀਵਿਊ ਕਮਾਂਡ ਚਲਾਉਣ ਲਈ File → Print Preview ਮੀਨੂੰ ਕਮਾਂਡ ਉੱਤੇ ਕਲਿੱਕ ਕਰੋ।
    3. ਇਸ ਕਮਾਂਡ ਨੂੰ ਸਟੈਂਡਰਡ ਟੂਲਬਾਰ ਤੋਂ ਪ੍ਰਿੰਟ ਬਟਨ ਉੱਤੇ ਕਲਿੱਕ ਕਰਕੇ ਵੀ ਚਲਾਇਆ ਜਾ ਸਕਦਾ ਹੈ। 3. ਇਸ ਕਮਾਂਡ ਨੂੰ ਸਟੈਂਡਰਡ ਟੂਲਬਾਰ ਤੋਂ ਪ੍ਰਿੰਟ ਪ੍ਰੀਵਿਊ ਬਟਨ ਉੱਤੇ ਕਲਿੱਕ ਕਰਕੇ ਵੀ ਚਲਾਇਆ ਜਾ ਸਕਦਾ ਹੈ।।
    4. ਪ੍ਰਿੰਟ ਕਮਾਂਡ ਲਈ ਸ਼ਾਰਟਕੱਟ ਕੀਅ Ctrl+P ਹੈ। 4. ਪ੍ਰਿੰਟ ਪ੍ਰੀਵਿਊ ਕਮਾਂਡ ਲਈ ਕੀਬੋਰਡ ਸ਼ਾਰਟਕੱਟ ਕੀਅ Ctrl+F2 ਹੈ।
  5. ਕਿਸੇ ਟੈਕਸਟ ਨੂੰ ਕਾਪੀ ਕਰਨ ਦਾ ਤਰੀਕਾ ਦੱਸੋ।
  6. ਉੱਤਰ:- ਕਿਸੇ ਟੈਕਸਟ ਨੂੰ ਕਾਪੀ ਕਰਨ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: -
    1. ਕਾਪੀ ਕਰਨ ਲਈ ਪਹਿਲਾਂ ਟੈਕਸਟ ਨੂੰ ਸਿਲੈਕਟ ਕਰੋ।
    2. Edit → Copy ਮੀਨੂੰ ਕਮਾਂਡ ਉੱਤੇ ਕਲਿੱਕ ਕਰੋ ਜਾਂ ਕੀਬੋਰਡ ਤੋਂ Ctrl+C ਕੀਅਜ਼ ਨੂੰ ਦਬਾਓ।
    3. ਹੁਣ ਡਾਕੂਮੈਂਟ ਵਿੱਚ ਨਵੀਂ ਥਾਂ ਤੇ ਕਲਿੱਕ ਕਰੋ ਅਤੇ Edit → Paste ਮੀਨੂੰ ਕਮਾਂਡ ਉੱਤੇ ਕਲਿੱਕ ਕਰੋ ਜਾਂ ਕੀਬੋਰਡ ਤੋਂ Ctrl+V ਕੀਅਜ਼ ਨੂੰ ਦਬਾਓ।
  7. ਵਰਡ ਵਿੱਚ ਹੈਡਰ ਅਤੇ ਫੁੱਟਰ ਬਾਰੇ ਜਾਣਕਾਰੀ ਦਿਓ।
  8. ਉੱਤਰ:- ਹੈਡਰ ਪੇਜ ਦੇ ਉਪਰਲੇ ਪਾਸੇ ਅਤੇ ਫੂੱਟਰ ਪੇਜ ਦੇ ਹੇਠਲੇ ਪਾਸੇ ਨਜ਼ਰ ਆਉਂਦੇ ਹਨ। ਹੈਡਰ ਅਤੇ ਫੂੱਟਰ ਵਿੱਚ ਲਿਖਿਆ ਗਿਆ ਟੈਕਸਟ ਹਰੇਕ ਪੇਜ ਉੱਤੇ ਨਜ਼ਰ ਆਉਂਦਾ ਹੈ। ਇਸ ਵਿੱਚ ਪੇਜ ਨੰਬਰ, ਪਾਠ ਦਾ ਨਾਮ, ਤਾਰੀਖ, ਸਮਾਂ ਅਤੇ ਲੇਖਕ ਦਾ ਨਾਮ ਆਦਿ ਸ਼ਾਮਿਲ ਕੀਤਾ ਜਾ ਸਕਦਾ ਹੈ।

    ਵਰਡ ਵਿੱਚ ਹੈਡਰ ਅਤੇ ਫੂੱਟਰ ਲਗਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. View → Header and Footer ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਤੁਹਾਨੂੰ ਹੈਡਰ ਐਂਡ ਫੂੱਟਰ ਟੂਲਬਾਰ ਨਜ਼ਰ ਆਵੇਗੀ ਅਤੇ ਨਾਲ ਹੀ ਨਾਲ ਪੇਜ ਦੇ ਉੱਪਰਲੇ ਅਤੇ ਹੇਠਲੇ ਪਾਸੇ ਦੋ ਫਰੇਮ ਇੱਕ ਹੈਡਰ ਲਈ ਅਤੇ ਦੂਜਾ ਫੂੱਟਰ ਲਈ ਨਜ਼ਰ ਆਉਣਗੇ।
    2. ਹੈਡਰ ਲਗਾਉਣ ਲਈ ਉਪਰਲੇ ਫਰੇਮ ਵਿੱਚ ਕਲਿੱਕ ਕਰੋ ਅਤੇ ਫੂੱਟਰ ਲਗਾਉਣ ਲਈ ਹੇਠਲੇ ਫਰੇਮ ਵਿੱਚ ਕਲਿੱਕ ਕਰੋ।
    3. ਪੇਜ ਨੰਬਰ ਲਗਾਉਣ ਲਈ ਟੂਲਬਾਰ ਤੋਂ ਇਨਸਰਟ ਪੇਜ ਨੰਬਰ ਬਟਨ ਉੱਤੇ ਕਲਿੱਕ ਕਰੋ ਅਤੇ ਕਲੋਜ਼ ਬਟਨ ਉੱਤੇ ਕਲਿੱਕ ਕਰੋ।
    ਇਸੇ ਤਰ੍ਹਾਂ ਤੁਸੀਂ ਪੇਜ ਨੰਬਰ ਦੇ ਨਾਲ-ਨਾਲ ਪਾਠ ਦਾ ਨਾਂ, ਲੇਖਕ ਦਾ ਨਾਂ, ਤਾਰੀਖ ਅਤੇ ਸਮਾਂ ਆਦਿ ਵੀ ਦਾਖਲ ਕਰ ਸਕਦੇ ਹੋ।
  9. ਵਰਡ ਪ੍ਰੋਸੈਸਿੰਗ ਦੀਆਂ ਵਿਸ਼ੇਸ਼ਤਾਵਾਂ ਦੱਸੋ।
  10. ਉੱਤਰ:- ਵਰਡ ਪ੍ਰੋਸੈਸਿੰਗ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ: -
    1. ਡਾਕੂਮੈਂਟ ਦੀਆਂ ਗਲਤੀਆਂ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਚੈੱਕ ਕੀਤਾ ਜਾ ਸਕਦਾ ਹੈ।
    2. ਟਾਈਪ ਰਾਈਟਰ ਦੀ ਤਰ੍ਹਾਂ ਇੱਕੋ ਡਾਕੂਮੈਂਟ ਨੂੰ ਵਾਰ-ਵਾਰ ਟਾਈਪ ਕਰਨ ਦੀ ਜ਼ਰੂਰਤ ਨਹੀਂ।
    3. ਵਰਡ ਪ੍ਰੋਸੈਸਰ ਵਿੱਚ ਬਣਾਏ ਗਏ ਡਾਕੂਮੈਂਟ ਨੂੰ ਭਵਿੱਖ ਲਈ ਸੇਵ ਕਰ ਕੇ ਰੱਖਿਆ ਜਾ ਸਕਦਾ ਹੈ।
    4. ਡਾਕੂਮੈਂਟ ਨੂੰ ਐਡਿਟ ਕੀਤਾ ਜਾ ਸਕਦਾ ਹੈ।
    5. ਦਸਤਾਵੇਜ ਨੂੰ ਫਾਰਮੈਟ ਕੀਤਾ ਜਾ ਸਕਦਾ ਹੈ।
  11. ਵਰਡ ਵਿੱਚ ਸਪੈਲਿੰਗ ਐਂਡ ਗਰਾਮਰ ਚੈੱਕ ਵਿਸ਼ੇਸ਼ਤਾ ਵਰਤਣ ਦਾ ਤਰੀਕਾ ਦੱਸੋ।
  12. ਉੱਤਰ:-

SmartStudies.in © 2012-2023